ਇਹ ਦੁਨੀਆਂ ਦੇ ਲੋਕ ਨੇ ਬੜੇ ਤੰਗਦਿਲ,

ਹਰ ਕੋਈ ਦੂਜੇ ਦੇ ਮੂੰਹ ਨੂੰ ਆਉਂਦਾ

ਆਪਾ ਧਾਪੀ ਦੇ ਇਸ ਮੈਦਾਨ ਅੰਦਰ,

ਹਰ ਇਕ ਆਪਣੀ ਡੱਫ ਵਜਾਉਂਦਾ

ਤੋੜ ਤਾੜਕੇ ਪਿਆਰ-ਕਾਨੂੰਨ ਸਾਰੇ,

ਜਿਵੇਂ ਚਲਦੀ ਕੋਈ ਚਲਾਉਂਦਾ

ਕੋਈ ਗੱਲ ਵੀ ਸੁਲ੍ਹਾ ਦੀ ਨਹੀਂ ਕਰਦਾ,

ਜੱਗ ਵਿਹਰਿਆ ਜੰਗ ਮਚਾਉਂਦਾ

📝 ਸੋਧ ਲਈ ਭੇਜੋ