ਸਦਾ ਉਸ ਨੂੰ ਯਾਰ ਬਣਾਈਂ ਯਾਰਾ,

ਜਿਹੜਾ ਕਰੇ ਵਫ਼ਾ ਨਾ ਮੁੱਖ ਮੋੜੇ

ਕਦੇ ਛੱਡ ਨਾ ਅੱਧ ਵਿਚਕਾਰ ਜਾਏ,

ਜਾਣ ਬੁੱਝ ਕੇ ਤੇਰਾ ਨਾ ਦਿਲ ਤੋੜੇ

ਤੇਰੇ ਨਾਲ ਗਲਵੱਕੜੀ ਪਾਏ ਹਰਦਮ,

ਕਿਧਰੇ ਗ਼ੈਰ ਦੇ ਨਾਲ ਨਾ ਦਿਲ ਜੋੜੇ

ਇੱਕ ਪੈਰ ਵੀ ਤੈਥੋਂ ਨਾ ਵੱਖ ਹੋਵੇ,

ਕਦੇ ਨਾ ਵਿਛੋੜੇ ਦੇ ਖੂਹ ਬੋੜੇ

📝 ਸੋਧ ਲਈ ਭੇਜੋ