ਏਸ ਕੌਮ ਦੇ ਬੜੇ ਅਜੀਬ ਲੋਕੀਂ,

ਨਾਲ ਦੌਲਤਾਂ ਯਾਰੀਆਂ ਲਾਉਂਦੇ

ਗਾਫ਼ਲ ਇਹ ਖ਼ੁਦਾ ਤੋਂ ਰਹਿਣ ਹਰ ਦਮ,

ਆਪਸ ਵਿੱਚ ਵੀ ਵੈਰ ਕਮਾਉਂਦੇ

ਖਾਵੇ ਆਪਣਾ ਆਪ ਨਸੀਬ ਬੰਦਾ,

ਨੁਕਤੇ ਏਸ ਤੇ ਕਦੇ ਨਾ ਆਉਂਦੇ

ਮਿਹਰ ਰੱਬ ਦੀ ਵੇਖ ਕੇ ਕਿਸੇ ਉੱਤੇ,

ਸਾੜੇ ਨਾਲ ਇਹ ਮਨ ਤਪਾਉਂਦੇ

📝 ਸੋਧ ਲਈ ਭੇਜੋ