ਤੇਰੇ ਇਸ਼ਕ ਵਿੱਚ ਜੋ ਵੀ ਰੰਗ ਹੋਇਆ,

ਓਹਦੇ ਚਿਹਰੇ ਦਾ ਉੱਡਦਾ ਰੰਗ ਜਾਏ

ਡਰਨ ਚਿੱਤਰੇ ਵੀ ਤੇਰਾ ਨਾਮ ਸੁਣਕੇ,

ਕੰਬ ਵੇਂਹਦਿਆਂ ਸਾਰ ਨਿਹੰਗ ਜਾਏ

ਪੱਥਰ ਦਿਲੀ ਤੇਰੀ ਏਹੋ ਲੋਚਦੀ ਏ,

ਸਖ਼ਤ ਜਾਨ ਹੀ ਕੋਈ ਮਲੰਗ ਆਏ

ਕਿਉਂਕਿ ਸੱਚ ਹੀ ਮਿਸਲ ਮਸ਼ਹੂਰ ਸਾਰੇ,

ਪੱਥਰ ਪੱਥਰ ਨੂੰ ਤੋੜ ਨਿਸ਼ੰਗ ਜਾਏ

📝 ਸੋਧ ਲਈ ਭੇਜੋ