ਮਕਤਲ ਇਸ਼ਕ ਦੇ ਇਹ ਦਸਤੂਰ ਚਲਦਾ,

ਕਦੇ ਮਾੜਿਆਂ ਨੂੰ ਕੋਈ ਮਾਰਦਾ ਨਹੀਂ

ਨਿਰੀਆਂ ਹੱਡੀਆਂ ਬੁੜਬੁੜਾਉਂਦੀਆਂ ਨੂੰ,

ਕੋਈ ਮੌਤ ਦੇ ਘਾਟ ਉਤਾਰਦਾ ਨਹੀਂ

ਤੇਰੇ ਵਾਂਗ ਸਾਦਕ ਆਸ਼ਕ ਹੋਏ ਜਿਹੜਾ,

ਮੌਤ ਵੇਖ ਕੇ ਹੌਸਲਾ ਹਾਰਦਾ ਨਹੀਂ

ਡਰਨਾ ਕਾਸ ਨੂੰ ? ਕਦੇ ਵੀ ਮੁਰਦਿਆਂ ਤੇ,

ਕਰਦਾ ਕੋਈ ਵੀ ਵਾਰ ਤਲਵਾਰ ਦਾ ਨਹੀਂ

📝 ਸੋਧ ਲਈ ਭੇਜੋ