ਕਿਸੇ ਬਾਗ਼ ਜਾਂ ਕਿਸੇ ਉਜਾੜ ਅੰਦਰ,

ਮਹਿਫ਼ਲ ਜੋੜ ਬੈਠੀ ਕਿਧਰੇ ਚਾਰ ਯਾਰੀ

ਗੱਪਾਂ ਵੰਨ-ਸਵੰਨੀਆਂ ਚੱਲ ਪਈਆਂ,

ਨਾਲ ਹੋਏ ਸ਼ਰਾਬ ਦੇ ਦੌਰ ਜਾਰੀ

ਖਿੰਡਰ ਗਏ ਪਰ ਓੜਕ ਨੂੰ ਯਾਰ ਸਾਰੇ,

ਗੱਲਾਂ ਮੁੱਕੀਆਂ ਤਾਂ ਹੋਈ ਚੁੱਪ ਤਾਰੀ

ਕੋਈ ਫ਼ਲਕ ਬੇਪੀਰ ਨੂੰ ਕੀ ਆਖੇ,

ਕੀਤੀ ਓਹਨੇ ਸੀ ਇਹ ਤਬਾਹਕਾਰੀ

📝 ਸੋਧ ਲਈ ਭੇਜੋ