ਇਹਦਾ ਰਹੇ ਨਾ ਨਾਮ ਨਿਸ਼ਾਨ ਬਾਕੀ,

ਦੌਲਤ ਜਾਪਦੀ ਜਿਹੜੀ ਸੰਸਾਰ ਦੀ

ਇਹ ਨਜ਼ਰ ਦੇ ਧੋਖੇ ਤੋਂ ਵੱਧ ਕੁਛ ਨਾ,

ਸੁਫਨੇ ਵਾਂਗ ਉਡਾਰੀਆਂ ਮਾਰਦੀ

ਕਾਹਨੂੰ ਵਹਿਮ ਗੁਮਾਨ ਤੇ ਖ਼ੁਸ਼ ਹੋਵੇਂ,

ਦੁਨੀਆਂ ਇਹ ਮਹਿਮਾਨ ਦਿਨ ਚਾਰ ਦੀ

ਦੁੱਖਾਂ ਦਰਦਾਂ ਦੀ ਖਾਣ ਵਜੂਦ ਇਹਦਾ,

ਜਾਈਂ ਸਮਝ ਤੂੰ ਗੱਲ ਇਸਰਾਰ ਦੀ

📝 ਸੋਧ ਲਈ ਭੇਜੋ