ਜਿਸ ਕਿਸੇ ਨੇ ਰੱਬ ਦਾ ਦਿਲ ਅੰਦਰ,

ਰੀਝਾਂ ਨਾਲ ਸੰਭਾਲਿਆ ਪਿਆਰ ਹੋਵੇ

ਉਤੋਂ ਭਾਵੇਂ ਦੀਵਾਨਿਆਂ ਵਾਂਗ ਜਾਪੇ,

ਹੋਸ਼ ਵਿਚ ਪਰ ਤਾਬਿਆਦਾਰ ਹੋਵੇ

ਨਸ਼ਾ ਇਸ਼ਕ ਦੇ ਜਾਮ ਦਾ ਵੱਖਰਾ ਏ,

ਵਿਰਲਾ ਏਸ ਨੂੰ ਪੀਏ ਸਰਸ਼ਾਰ ਹੋਵੇ

ਮਦਰਾ ਪ੍ਰੇਮ ਦੀ, ਅੱਖ ਨਹੀਂ ਵੇਖ ਸਕਦੀ,

ਪੈਂਦੀ ਓਸ ਦੀ ਦਿਲਾਂ ਵਿਚ ਧਾਰ ਹੋਵੇ

📝 ਸੋਧ ਲਈ ਭੇਜੋ