ਮਨਸਬ ਇਸ਼ਕ ਦਾ ਬਖ਼ਸ਼ ਖ਼ੁਦਾ ਮੈਨੂੰ,

ਵਿਚ ਦੁਨੀਆਂ ਦੇ ਸਰਫ਼ਰਾਜ਼ ਕੀਤਾ

ਮੇਰੀ ਸਭ ਮਸ਼ੰਦਗੀ ਦੂਰ ਹੋਈ,

ਸਾਰੀ ਖ਼ਲਕ ਤੋਂ ਬੇਨਿਆਜ਼ ਕੀਤਾ

ਮੈਨੂੰ ਸਾੜਿਆ ਸ਼ਮ੍ਹਾ ਦੇ ਵਾਂਗ ਓਹਨੇ,

ਚਾਰਾ ਇਸ ਤਰ੍ਹਾਂ ਸੀ ਚਾਰਾਸਾਜ਼ ਜੀਤਾ

ਸੜਦੇ ਸੜਦੇ ਹਕੀਕਤਾਂ ਖੁਲ੍ਹ ਗਈਆਂ,

ਸਾਈਂ ਮੈਂਡੜੇ ਨੇ ਮਹਿਰਮ ਰਾਜ਼ ਕੀਤਾ

📝 ਸੋਧ ਲਈ ਭੇਜੋ