ਭਾਵੇਂ ਜਾਣਦਾ ਸਭ ਗੁਨਾਹ ਮੇਰੇ,

ਚਸ਼ਮ ਪੋਸ਼ੀ ਓਹ ਜਾਣਕੇ ਕਰੀ ਜਾਏ

ਹਰਦਮ ਕੋਲ ਬਿਠਾਲ ਕੇ ਆਪ ਮੈਨੂੰ,

ਝੋਲੀ ਬਖਸ਼ਿਸ਼ਾਂ ਨਾਲ ਓਹ ਭਰੀ ਜਾਏ

ਸੋਚਾਂ ਸੋਚਦਾ ਆਪਣੇ ਹਾਲ ਬਾਰੇ,

ਦਿਲ ਡੁੱਬ ਜਾਏ, ਕਦੇ ਤਰੀ ਜਾਏ

ਏਸੇ ਗੇੜ ਵਿੱਚ ਓਸ ਨੂੰ ਵੇਖਿਆ ਮੈਂ,

ਬਖਸ਼ਿਸ਼ ਮੇਰੇ ਤੇ ਹੋਰ ਵੀ ਕਰੀ ਜਾਏ

📝 ਸੋਧ ਲਈ ਭੇਜੋ