ਮਹਿਮਾ ਓਸ ਇਨਸਾਨ ਦੀ ਰੱਬ ਵਰਗੀ,

ਜੀਹਨੇ ਹੱਕ ਹਕੀਕਤ ਦਾ ਭੇਦ ਪਾਇਆ

ਖਿੱਲਰ ਗਿਆ ਪੁਲਾੜ ਦੇ ਵਿਚ ਸਾਰੇ,

ਓਹ ਤਾਂ ਨੀਲੇ ਅਸਮਾਨ ਤੇ ਜਾ ਛਾਇਆ

ਮੁੱਲਾਂ ਆਖਿਆ ਪਾ ਕੇ ਡੰਡ ਏਦਾਂ,

'ਅਹਿਮਦ ਉਪਰ ਅਸਮਾਨ ਦੇ ਵੱਲ ਧਾਇਆ ।'

"ਸਰਮਦ" ਬੋਲਿਆ ਗੱਜ ਕੇ ਏਤਰਾਂ ਨਹੀਂ,

'ਕੋਲ ਅਹਿਮਦ ਦੇ' ਉੱਤਰ ਅਸਮਾਨ ਆਇਆ

📝 ਸੋਧ ਲਈ ਭੇਜੋ