ਛਡ ਖ਼ੁਦੀ ਖ਼ੁਦਾ ਦੇ ਕੋਲ ਹੋ ਜਾ,

ਓਹ ਵੀ ਆਏਗਾ ਪਾਸ ਅਡੋਲ ਤੇਰੇ

ਚੰਗੇ ਅਮਲਾਂ ਦਾ ਬਣੇਂਗਾ ਤੂੰ ਮੋਹਰੀ,

ਸਾਰੇ ਹੋਣਗੇ ਕੰਮ ਅਨਭੋਲ ਤੇਰੇ

ਤੇਰੀ ਦੋਹਾਂ ਜਹਾਨਾਂ ਤੇ ਅਮਲਦਾਰੀ,

ਗੂੰਜਣ ਹੁਕਮ ਦੇ ਵਾਂਗਰਾਂ ਬੋਲ ਤੇਰੇ

ਤੈਥੋਂ ਮਿਹਰ, ਸੁਰੱਖਿਆ ਲੈਣ ਖ਼ਾਤਰ,

ਢੁੱਕੇ ਸਾਰਾ ਜਹਾਨ ਫਿਰ ਕੋਲ ਤੇਰੇ

📝 ਸੋਧ ਲਈ ਭੇਜੋ