ਗੱਲ ਸੱਜਣੋਂ ਸੁਣੋਂ ਧਿਆਨ ਧਰਕੇ,

ਜ਼ਰਾ ਆਪਾ ਸੁਆਰਨਾ, ਭੁੱਲਣਾ ਨਹੀਂ

ਮਿਲੇ ਜਦੋਂ ਤੱਕ ਜਾਮ ਤੇ ਜਾਮ ਪੀਓ,

ਇਸ ਨੂੰ ਜ਼ਰਾ ਨਿਤਾਰਨਾ, ਭੁੱਲਣਾ ਨਹੀਂ

ਏਸ ਜਾਮ ਤੋਂ ਦੌਲਤ ਜਮਸ਼ੈਦ ਪਾਈ,

ਇਹ ਗੱਲ ਵਿਚਾਰਨਾ, ਭੁੱਲਣਾ ਨਹੀਂ

ਪੱਲੇ ਏਸ ਨਸੀਹਤ ਨੂੰ ਬੰਨ੍ਹ ਲੈਣਾ,

ਨਹੀਂ ਇਹਨੂੰ ਵਿਸਾਰਨਾ, ਭੁੱਲਣਾ ਨਹੀਂ

📝 ਸੋਧ ਲਈ ਭੇਜੋ