ਸਾਗਰ ਜ਼ਿੰਦਗੀ ਤੇ ਪਈ ਮਚਲਦੀ ਹੈ,

ਬੱਝੀ ਬੁਲਬੁਲੇ ਵਾਂਗ ਹਵਾ ਤੇਰੀ

ਹਰ ਉਭਰਦੀ ਛੱਲ ਤੋਂ ਖ਼ੌਫ਼ ਖਾ ਕੇ,

ਹੁੰਦੀ ਰਹਿੰਦੀ ਹੈ ਹੋਸ਼ ਖ਼ਤਾ ਤੇਰੀ

ਸ਼ੀਸ਼ਾ ਰੱਖ ਹਥੇਲੀ ਤੇ ਵੇਖ ਤਾਂ ਸਹੀ,

ਕਿਵੇਂ ਘੜੀ ਸ਼ਕਲ ਖ਼ੁਦਾ ਤੇਰੀ

ਨਾਲੇ ਪੁੱਛ ਲੈ ਆਪਣੇ ਅਕਸ ਕੋਲੋਂ,

ਕਦੋਂ ਆਏਗੀ ਭਲਾ ਕਜ਼ਾ ਤੇਰੀ

📝 ਸੋਧ ਲਈ ਭੇਜੋ