ਝਾੜ ਛੱਡ ਤੂੰ ਵਹਿਮ ਗੁਮਾਨ ਸਾਰੇ,

ਫ਼ਿਕਰ ਦੁਨੀਆਂ ਦੇ ਟੱਪ ਕੇ ਪਾਰ ਹੋ ਜਾ

ਜਿਹੜੀ ਬਾਗ਼ਾਂ, ਸਹਿਰਾਵਾਂ 'ਚੋਂ ਲੰਘ ਜਾਏ,

ਤੂੰ ਵੀ ਪੌਣ ਉਹ ਤੇਜ਼ ਰਫ਼ਤਾਰ ਹੋ ਜਾ

ਸੋਹਣੇ ਫੁੱਲ, ਸ਼ਰਾਬ ਵਿਚ ਪਏ ਦਾਣਾ,

ਜਾਵੀਂ ਰੀਝ ਨਾ ਤੂੰ ਖ਼ਬਰਦਾਰ ਹੋ ਜਾ

ਜਾ, ਲੰਘ ਜਾ ਮੌਲੀਆਂ ਸਧਰਾਂ 'ਚੋਂ,

ਹੋ ਜਾ ਬੜਾ ਚੇਤੰਨ ਹੁਸ਼ਿਆਰ ਹੋ ਜਾ

📝 ਸੋਧ ਲਈ ਭੇਜੋ