ਰਾਤ ਦਿਨ ਤੇ ਸ਼ਾਮ ਸਵੇਰ ਹਰਦਮ,

ਪਾਪਾਂ ਕੀਤਿਆਂ ਤੇ ਸ਼ਰਮਸਾਰ ਹਾਂ ਮੈਂ

ਏਸ ਹਾਲ ਦਾ ਹੋਰ ਨਾ ਕੋਈ ਮਹਿਰਮ,

ਏਸ ਰਾਜ਼ ਸੰਦਾ ਰਾਜ਼ਦਾਰ ਹਾਂ ਮੈਂ

ਲੱਥ-ਪੱਥ ਗੁਨਾਹਾਂ ਦੇ ਨਾਲ ਦਾਮਨ,

ਕਰਦਾ ਬਖ਼ਸ਼ਿਸ਼ਾਂ ਦਾ ਇੰਤਜ਼ਾਰ ਹਾਂ ਮੈਂ

ਤੇਰੀ ਮਿਹਰ ਤੇ ਮੇਰੇ ਗੁਨਾਹ ਸਾਈਆਂ,

ਇਹਨਾਂ ਦੋਹਾਂ ਦਾ ਹੀ ਵਾਕਿਫ਼ਕਾਰ ਹਾਂ ਮੈਂ

📝 ਸੋਧ ਲਈ ਭੇਜੋ