ਸ਼ੇਖੀ ਖੋਰ, ਮਗ਼ਰੂਰ, ਪਰਹੇਜ਼ਗਾਰਾ,

ਕੂੜੀ ਛੱਡਦੇ ਆਪਣੀ ਪਾਰਸਾਈ

ਇਹ ਚਾਤਰੀ, ਸਮਝ ਲੈ ਗੱਲ ਏਨੀ,

ਬਿਨਾਂ ਰੰਜ ਦੇ ਹੋਰ ਨਾ ਸ਼ੈ ਕਾਈ

ਤੈਨੂੰ ਆਖਦੇ ਲੋਕ ਦਰਵੇਸ਼ ਭਾਵੇਂ,

ਸਮਝਣ ਨਹੀਂ ਪਾਖੰਡ ਦਾ ਭੇਸ ਰਾਈ

ਚਿੱਟਾ, ਕਾਲਖਾਂ ਵਾਲੇ ਨੂੰ ਆਖਦੇ ਨੇ,

ਉਲਟੀ ਉਹਨਾਂ ਨੇ ਜਾਪਦੀ ਸਮਝ ਪਾਈ

📝 ਸੋਧ ਲਈ ਭੇਜੋ