ਪਾਪਾਂ ਮੇਰਿਆਂ, ਰਹਿਮਤਾਂ ਤੇਰੀਆਂ ਦਾ,

ਨਹੀਂ ਰਹਿ ਗਿਆ ਹੱਦ ਹਿਸਾਬ ਕੋਈ

ਕੋਈ ਸ਼ੈ ਜੇ ਬੇ ਹਿਸਾਬ ਹੋਵੇ,

ਕਰੇ ਓਸ ਦਾ ਕਿਵੇਂ ਹਿਸਾਬ ਕੋਈ

ਕਰਾਂ ਗਿਣਤੀਆਂ ਸੈਕੜੇ ਸਾਲ ਭਾਵੇਂ,

ਫਿਰ ਵੀ ਮਿਲੇ ਨਾ ਮੈਨੂੰ ਹਿਸਾਬ ਕੋਈ

ਤੇਰਾ ਫ਼ਜ਼ਲ ਤੇ ਮੇਰੇ ਗੁਨਾਹ ਸਾਈਆਂ,

ਨਹੀਂ ਦੋਹਾਂ ਦਾ ਅੰਤ ਹਿਸਾਬ ਕੋਈ

📝 ਸੋਧ ਲਈ ਭੇਜੋ