ਜੇਕਰ ਮੋਹ ਸੰਸਾਰ ਦਾ ਛੱਡ ਦੇਵੇਂ,

ਤੇਰਾ ਰੱਬ ਫਿਰ ਤੈਂਡੜੇ ਪਾਸ ਹੋਵੇ

ਲਾੜੀ ਸੁੱਖ ਆਰਾਮ ਦੀ ਕਰੇ ਸੇਵਾ,

ਤੇਰਾ ਦਿਲ ਨਾ ਕਦੇ ਉਦਾਸ ਹੋਵੇ

ਤੇਰੀ ਤਲੀ ਤੇ ਨਿਆਮਤਾਂ ਟਿਕਣ ਲੱਖਾਂ,

ਨਜ਼ਰ ਮੌਲਾ ਦੀ ਤੇਰੇ ਤੇ ਖ਼ਾਸ ਹੋਵੇ

ਬੰਧਨ ਮਾਇਆ ਦੇ ਜਦੋਂ ਤਕ ਟੁੱਟਦੇ ਨਹੀਂ,

ਤੇਰੀ ਕਦੇ ਨਾ ਬੰਦ-ਖ਼ਲਾਸ ਹੋਵੇ

📝 ਸੋਧ ਲਈ ਭੇਜੋ