ਮੇਰੇ ਮਨਾ ਤੂੰ ਮੰਨ ਰਜ਼ਾ ਰੱਬੀ,

ਅੱਲਾ ਪਾਕ ਨੂੰ ਆਪਣਾ ਯਾਰ ਕਰ ਲੈ

ਰੰਜ ਦੁੱਖੜੇ ਰੱਖ ਦੇ ਇੱਕ ਪਾਸੇ,

ਹਲਕਾ ਆਪਣੀ ਜਾਨ ਦਾ ਭਾਰ ਕਰ ਲੈ

ਉਮਰਾ ਹਿਰਸ ਹਵਾ ਦੀ ਹੈ ਗਠੜੀ,

ਏਸ ਸੱਚ ਤੇ ਜ਼ਰਾ ਵਿਚਾਰ ਕਰ ਲੈ

ਕਾਹਨੂੰ ਗ਼ਾਫ਼ਿਲੀ ਵਿਚ ਗੁਜ਼ਾਰਦਾ ਏਂ,

ਨਾਲ ਯਾਰ ਦੇ ਪਿਆਰ ਵਪਾਰ ਕਰ ਲੈ

📝 ਸੋਧ ਲਈ ਭੇਜੋ