ਘੁੰਮਣ ਘੇਰ ਗੁਨਾਹਾਂ ਦੇ ਫਸੀ ਬੇੜੀ,

ਫ਼ਜ਼ਲ ਮੇਰੇ ਤੇ ਮੇਰੇ ਕਰਤਾਰ ਕਰਦੇ

ਡੁੱਬ ਜਾਏ ਨਾ ਡੋਲਦੀ ਇਹ ਬੇੜੀ,

ਚੱਪੂ ਮਿਹਰ ਦਾ ਲਾ ਕੇ ਪਾਰ ਕਰਦੇ

ਭਾਵੇਂ ਮੇਰਿਆਂ ਪਾਪਾਂ ਦਾ ਅੰਤ ਕੋਈ ਨਾ,

ਕਰਮ ਓਹਨਾਂ ਤੋਂ ਵੱਧ ਦਾਤਾਰ ਕਰਦੇ

ਪੈਣਾਂ ਤੈਨੂੰ ਹਿਸਾਬਾਂ ਵਿੱਚ ਸ਼ੋਭਦਾ ਨਹੀਂ,

ਕਰਦੇ ਰਹਿਮਤਾਂ ਅਪਰ ਅਪਾਰ ਕਰਦੇ

📝 ਸੋਧ ਲਈ ਭੇਜੋ