ਕਦੇ ਨਖਰਿਆਂ ਨਾਲ ਉਹ ਸਿਤਮ ਤੋੜੇ,

ਕਦੇ ਬੜਾ ਹੀ ਨਿੱਘਾ ਪਿਆਰ ਕਰਦਾ

ਹਰ ਘੜੀ ਉਹ ਖ਼ੁਦਨੁਮਾਈ ਖ਼ਾਤਰ,

ਸੈਆਂ ਰੰਗਾਂ ਦੀ ਪੈਦਾ ਬਹਾਰ ਕਰਦਾ

ਜ਼ਰਾ ਨਜ਼ਰ ਦੀ ਗੋਦ ਪਸਾਰ ਵੇਖੀਂ,

ਤੈਨੂੰ ਕਿਵੇਂ ਉਹ ਮਹਿਕਹਾਰ ਕਰਦਾ

ਇੱਕ ਕਦਮ ਵੀ ਨਾ ਹੋਏ ਜੁਦਾ ਤੈਥੋਂ,

ਇਉਂ ਇਸ਼ਕ ਦਾ ਫੇਰ ਇਜ਼ਹਾਰ ਕਰਦਾ

📝 ਸੋਧ ਲਈ ਭੇਜੋ