ਮੈਨੂੰ ਜਾਪਦਾ ਇਹ ਹੈ ਨਾਮੁਮਕਿਨ,

ਤੇਰੇ ਪਹਿਲੂ ਵਿਚ ਯਾਰ ਨਹੀਂ ਹੋ ਸਕਦਾ

ਦਿਲੋਂ ਕੱਢ ਦੇ ਖ਼ਾਮ ਖ਼ਿਆਲੀਆਂ ਨੂੰ ,

ਅਜੇ ਤੈਨੂੰ ਦੀਦਾਰ ਨਹੀਂ ਹੋ ਸਕਦਾ

ਖ਼ਿਆਲ ਗ਼ੈਰ ਦਾ ਵੀ ਤੇਰੇ ਦਿਲ ਅੰਦਰ,

ਕਦੇ ਆਏ ਤਾਂ ਪਿਆਰ ਨਹੀਂ ਹੋ ਸਕਦਾ

ਤੇਰੇ ਵਿਚ ਤੇ ਯਾਰ ਵਿਚ ਕੰਧ ਆਈ,

ਬਗਲਗੀਰ ਦਿਲਦਾਰ ਨਹੀਂ ਹੋ ਸਕਦਾ

📝 ਸੋਧ ਲਈ ਭੇਜੋ