ਜਾਵਾਂ ਕਿੱਧਰ ਤੇ ਕਰਾਂ ਮੈਂ ਕੀ ਰੱਬਾ,

ਨਹੀਂ ਪਾਪਾਂ ਦਾ ਰਿਹਾ ਸ਼ੁਮਾਰ ਕੋਈ

ਖ਼ਸਤਾ ਹਾਲ ਦੀ ਬੇੜੀ ਨੂੰ ਕੱਢ ਸਾਈਆਂ,

ਫਾਥੀ ਇਹ ਤਾਂ ਵਿਚ ਮੰਝਧਾਰ ਹੋਈ

ਗ਼ਰਕ ਹੋ ਗਿਆ ਦਿਲ ਖਜਾਲਤਾਂ ਵਿਚ,

ਮੇਰੇ ਨਾਲ ਦਾ ਨਾ ਸ਼ਰਮਸਾਰ ਕੋਈ

ਤੇਰਾ ਫ਼ਜ਼ਲ ਹੀ ਲਾਏਗਾ ਪੱਤਣਾਂ ਤੇ,

ਹੋਰ ਲਾਏ ਨਾ ਬੇੜੀਆਂ ਪਾਰ ਕੋਈ

📝 ਸੋਧ ਲਈ ਭੇਜੋ