ਫ਼ਜ਼ਲ ਯਾਰ ਦਾ ਅਤੇ ਗੁਨਾਹ ਮੇਰੇ,

ਕੌਣ ਇਹਨਾਂ ਦਾ ਕਰਨਾ ਸ਼ੁਮਾਰ ਜਾਣੇ

ਇਹ ਭੇਦ ਹਿਸਾਬ ਕੁੱਝ ਏਤਰਾਂ ਦਾ,

ਇਹਨੂੰ ਮੈਂ ਜਾਣਾ ਜਾਂ ਫਿਰ ਯਾਰ ਜਾਣੇ

ਹੋਈ ਆਸ਼ਕ ਗੁਨਾਹ ਦੇ ਹੁਸਨ ਉੱਤੇ,

ਅੱਖ ਓਸ ਦੇ ਫ਼ਜ਼ਲ ਦੀ, ਯਾਰ ਜਾਣੇ

ਤੈਨੂੰ ਆਪਣੇ ਪਾਪਾਂ ਤੋਂ ਡਰ ਕਾਹਦਾ,

ਤੇਰੇ ਪਾਪ ਜਾਨਣ, ਬਖ਼ਸ਼ਣਹਾਰ ਜਾਣੇ

📝 ਸੋਧ ਲਈ ਭੇਜੋ