ਜਿਹੜੀ ਸ਼ੈ ਦਾ ਮੁੱਲ ਨਾ ਇੱਕ ਕੌਡੀ,

ਜਿਹੜੀ ਚੀਜ਼ ਦੇ ਵਿਚ ਨੇ ਐਬ ਭਾਰੀ

ਓਹ ਹੈ ਖ਼ਲਕ ਦੇ ਝੰਜਟਾਂ ਵਿਚ ਪੈਣਾ,

ਉਸ ਤੋਂ ਬਚੀਂ ਵਾਰੀ, ਉਸ ਤੋਂ ਬਚੀਂ ਵਾਰੀ

ਖ਼ਲਕਤ ਨਾਲ ਨਾ ਕਦੇ ਵੀ ਮੋਹ ਪਾਈਏ,

ਸਹਿਣੇ ਪੈਣਗੇ ਏਸ ਤੋਂ ਰੰਜ ਕਾਰੀ

ਤੈਨੂੰ ਦੱਸਿਆ ਮੈਂ, ਹੋਰ ਕੀ ਆਖਾਂ,

ਹੌਲਾ ਭਾਰ ਤੇ ਸਾਥ ਦੀ ਸਰ-ਦਾਰੀ

📝 ਸੋਧ ਲਈ ਭੇਜੋ