ਮਿਲੇ ਤੈਨੂੰ ਜੇ ਮਰਤਬਾ ਜੱਗ ਅੰਦਰ,

ਚਿੱਤ ਚਾਹੀਏ ਨਾ ਬਾਹਲਾ ਮਸਰੂਰ ਕਰਨਾ

ਸਾਨੂੰ ਕੋਈ ਪਰਵਾਹ ਨਾ ਦੌਲਤਾਂ ਦੀ,

ਆਉਂਦਾ ਮਾਣ ਤੇ ਨਹੀਂ ਗ਼ਰੂਰ ਕਰਨਾ

ਸਾਡਾ ਆਸਰਾ ਸਾਕੀ ਤੇ ਜਾਮ ਹੋਏ,

ਯਾਰ ਹੋਰ ਨਾ ਅਸਾਂ ਮਨਜ਼ੂਰ ਕਰਨਾ

ਕਿਧਰੇ ਨਹੀਂ ਗ਼ਮਖਾਰ ਸ਼ਰਾਬ ਵਰਗਾ,

ਇਹਦਾ ਜਾਮ ਨਾ ਲਬਾਂ ਤੋਂ ਦੂਰ ਕਰਨਾ

📝 ਸੋਧ ਲਈ ਭੇਜੋ