ਹਰ ਥਾਂ, ਹਰ ਘੜੀ ਮੈਂ ਮਨ ਅੰਦਰ,

ਜਦੋਂ ਕਦੋਂ ਵੀ ਕਿਧਰੇ ਹਿਸਾਬ ਲਾਇਆ

ਗਿਣਤੀ ਮੇਰੇ ਗੁਨਾਹਾਂ ਦੀ ਘੱਟ ਨਾ ਸੀ,

ਤੇਰਾ ਫ਼ਜ਼ਲ ਪਰ ਬੇਹਿਸਾਬ ਪਾਇਆ

ਭਾਵੇਂ ਨਾਲ ਗੁਨਾਹਾਂ ਦੇ ਮੈਂ ਭਰਿਆ,

ਕੰਮ ਨੇਕੀ ਦਾ ਨਹੀਂ ਜਨਾਬ ਆਇਆ

ਸਦਕਾ ਤੇਰੀਆਂ ਹੀ ਸਾਈਆਂ ਰਹਿਮਤਾਂ ਦਾ,

ਪਾਪੀ ਹੁੰਦਿਆਂ ਨਹੀਂ ਅਜ਼ਾਬ ਆਇਆ

📝 ਸੋਧ ਲਈ ਭੇਜੋ