ਜਿਵੇਂ ਮੋਹਰ ਦਾ ਸਦਾ ਨਿਸ਼ਾਨ ਕਰਦਾ,

ਪਿਆ ਨਾਂ ਦੇ ਮਗਰ ਤੂੰ ਭੱਜਦਾ ਏਂ

ਓਧਰ ਘੋਰੜੂ ਵੱਜਦਾ ਪਿਆ ਤੇਰਾ,

ਕਰਦਾ ਐਸ਼ ਤੂੰ ਅਜੇ ਨਾ ਰੱਜਦਾ ਏਂ

ਤੋਸਾ ਉਮਰ ਦਾ ਬੰਨ੍ਹ ਲੈ ਵਿਚ ਪੱਲੇ,

ਜੇਕਰ ਅਜੇ ਵੀ ਆਦਮੀ ਚੱਜਦਾ ਏਂ

ਉੱਠ ! ਪਕਣੇ ਦਾ ਤੇਰਾ ਵਕਤ ਆਇਆ,

ਕੱਚਾ ਰਹਿ ਕੇ ਤੂੰ ਨਾ ਸੱਜਦਾ ਏਂ

📝 ਸੋਧ ਲਈ ਭੇਜੋ