ਇਹਨਾਂ ਹਿਰਸ ਹਵਾ ਦੇ ਬੇਟਿਆਂ ਨੇ,

ਦੇਣਾ ਕਰ ਜ਼ਰੂਰ ਨਾਕਾਮ ਤੈਨੂੰ

ਲਾਣੇ ਏਸ ਨੇ ਖੁੰਦਕਾਂ ਛੇੜ ਕੇ ਤੇ,

ਕਰਨ ਦੇਣਾ ਨਹੀਂ ਕਦੇ ਆਰਾਮ ਤੈਨੂੰ

ਪੱਥਰ ਵਾਂਗ ਵੀ ਸੈਂਕੜੇ ਸਾਲ ਭਾਵੇਂ,

ਲੋਭ ਪਿਆ ਰਗੜੇ ਸੁਬ੍ਹਾ ਸ਼ਾਮ ਤੈਨੂੰ

ਫਿਰ ਵੀ ਨਾਮ ਦੇ ਤਾਲਬਾ ਯਾਦ ਰਖੀਂ,

ਰਹਿਣਾ ਪਏਗਾ ਓੜਕ ਬਦਨਾਮ ਤੈਨੂੰ

📝 ਸੋਧ ਲਈ ਭੇਜੋ