ਤੈਨੂੰ ਖ਼ੁਦ-ਪਸੰਦੀ ਨੇ ਮਾਰਿਆ ਈ,

ਤੂੰ ਨਾ ਏਸ ਤੋਂ ਕਦੇ ਨਜਾਤ ਪਾਈ

ਲਾਹੇਵੰਦ ਜਮਾਲ ਦੀ ਭੁੱਲ ਕੇ ਵੀ,

ਕਦੇ ਤੂੰ ਨਾ ਮਿੱਤਰਾ ਝਾਤ ਪਾਈ

"ਫ਼ਤੇ, ਦੋਹਾਂ ਜਹਾਨਾਂ ਤੇ ਮੈਂ ਪਾਵਾਂ",

ਤੇਰੇ ਮਨ ਅੰਦਰ ਜੇਕਰ ਬਾਤ ਆਈ

ਹੋ ਜਾ ਇੱਕ ਦਾ ਦੂਈ ਦਾ ਛੱਡ ਖਹਿੜਾ,

ਇਹਦੇ ਬਾਝ ਇਹ ਕਿਨ ਸੁਗਾਤ ਪਾਈ

📝 ਸੋਧ ਲਈ ਭੇਜੋ