ਇੱਕ ਫ਼ਜ਼ਲ ਖ਼ੁਦਾ ਦਾ ਮੰਗਦਾ ਹਾਂ,

ਮੇਰੀ ਹੋਰ ਨਾ ਜੱਗ ਤੇ ਕਾਰ ਕੋਈ,

ਮੈਨੂੰ ਡਰ ਗੁਨਾਹਾਂ ਦਾ ਮਾਰਦਾ ਨਹੀਂ,

ਮੇਰਾ ਨਹੀਂ ਹੰਦੇਸੜਾ ਯਾਰ ਕੋਈ

ਮੇਰੇ ਐਬ ਤੇ ਆਪਣੀ ਮਿਹਰ ਤਾਈਂ,

ਨਿਸ਼ਚੇ ਜਾਣਦਾ ਹੋਊ ਦਿਲਦਾਰ ਕੋਈ

ਇਹਨਾਂ ਦੋਹਾਂ ਹੀ ਗੱਲਾਂ ਦੇ ਨਾਲ ਮੇਰਾ,

ਨਹੀਂ ਮੁੱਢ ਤੋਂ ਹੀ ਸਰੋਕਾਰ ਕੋਈ

📝 ਸੋਧ ਲਈ ਭੇਜੋ