ਲਾਲਚ ਹਿਰਸ ਹਵਾ ਦੇ ਵੱਸ ਹੋ ਕੇ,

ਹੁਲੀਆ ਜੀਵਨ ਦਾ ਕਿਉਂ ਵਿਗਾੜਦਾ ਏਂ

ਕਿਉਂ ਮੈਨੂੰ ਤੇ ਆਪਣੇ ਆਪ ਨੂੰ ਵੀ,

ਵਿੱਚ ਅੱਗ ਡਰਾਉਣੀ ਦੇ ਸਾੜਦਾ ਏਂ

ਧੌਲੇ ਆਏ ਜੁਆਨੀ ਦੀ ਉਮਰ ਗੁਜ਼ਰੀ,

ਕਿਉਂ ਨਾ ਗ਼ਾਫ਼ਿਲਾ ਅੱਖ ਉਘਾੜਦਾ ਏਂ ?

ਫੂਕਾਂ ਮਾਰ ਕੇ ਬੁਝੀਆਂ ਅੰਗਿਆਰੀਆਂ ਨੂੰ,

ਕਾਹਨੂੰ ਦਾਮਨ ਫ਼ਕੀਰ ਦਾ ਸਾੜਦਾ ਏਂ

📝 ਸੋਧ ਲਈ ਭੇਜੋ