ਦਿਸਦਾ ਜੱਗ ਜਹਾਨ ਤਾਂ ਹੈ ਫ਼ਾਨੀ,

ਖ਼ੁਸ਼ੀਆਂ ਮਨਾ ਕੀ ਵੇਖ ਮਨਾਵਣਾਂ ਈਂ

ਹੋਵੇ ਸ਼ਾਹ ਜਾਂ ਕੋਈ ਫ਼ਕੀਰ ਹੋਵੇ,

ਸਭਨਾਂ ਉਠ ਸੰਸਾਰ ਤੋਂ ਜਾਵਣਾਂ ਈਂ

ਇਹ ਛੋਟੀ ਜਹੀ ਜ਼ਿੰਦਗੀ ਮਿਲੀ ਤੈਨੂੰ,

ਇਹ ਨਾ ਗ਼ਾਫ਼ਲੀ ਵਿਚ ਗੁਆਵਣਾਂ ਈਂ

ਸੂਰਤ ਯਾਰ ਦੀ ਰਖਣੀ ਮਨ ਅੰਦਰ,

ਇੱਕ ਪਲ ਨਾ ਉਹਨੂੰ ਭੁਲਾਵਣਾਂ ਈਂ

📝 ਸੋਧ ਲਈ ਭੇਜੋ