'ਮੇਰੀ ਮਰਜ਼ੀ ਦੇ ਤਾਬਿਆ ਹੋਏ ਦੁਨੀਆਂ',

ਏਸ ਹਵਸ ਨੇ ਹੀ ਤੈਨੂੰ ਮਾਰਿਆ ਸੀ

ਨਾ ਹੀ ਅਗਲੇ ਜਹਾਨ ਦਾ ਫ਼ਿਕਰ ਕੀਤਾ,

ਉੱਕਾ ਰੱਬ ਨੂੰ ਮਨੋਂ ਵਿਸਾਰਿਆ ਸੀ

ਏਸ ਹਾਲ ਦੋ-ਪਾਸੜੀ ਮਾਰ ਪੈ ਗਈ,

ਇਹ ਖੁਸਿਆ ਤੇ ਓਹ ਹਾਰਿਆ ਸੀ

ਮਿਲਿਆ ਕੁਛ ਨਾ ਬਾਝ ਨਮੋਸ਼ੀਆਂ ਦੇ,

ਦਾਮਨ ਹਿਰਸ ਨੇ ਬਹੁਤ ਪਸਾਰਿਆ ਸੀ

📝 ਸੋਧ ਲਈ ਭੇਜੋ