ਓਏ ਜ਼ਾਹਦਾ ! ਅੱਲਾ ਦੀ ਸਹੁੰ ਮੈਨੂੰ,

ਤੂੰ ਤਾਂ ਅਕਲ ਤੇ ਹੋਸ਼ ਤੋਂ ਦੂਰ ਹੋਇਆ

ਤਜ ਕੇ ਤੂੰ ਪਾਖੰਡ ਪਰਹੇਜ਼ਗਾਰੀ,

ਪੀ ਕੇ ਨਹੀਂ ਸ਼ਰਾਬ ਮਖ਼ਮੂਰ ਹੋਇਆ

ਵੇਖ ਜਾਮ ਇਹ ਨਾਲ ਹਕੀਕਤਾਂ ਦੇ,

ਨੱਕੋ ਨੱਕ ਹੈ ਕਿਵੇਂ ਭਰਪੂਰ ਹੋਇਆ

ਬਾਤਨ, ਜ਼ਾਹਰ ਨੇ ਛਲਕਦੇ ਏਸ ਅੰਦਰ,

ਸ਼ੀਸ਼ਾ ਦੂਈ ਦਾ ਹੈ ਚਕਨਾ-ਚੂਰ ਹੋਇਆ

📝 ਸੋਧ ਲਈ ਭੇਜੋ