ਸਾਂਭ ਜ਼ਾਹਦਾ ਆਪਣੀ ਪਾਰਸਾਈ,

ਸਾਨੂੰ ਹੋਰ ਉਪਦੇਸ਼ ਨਾ ਝਾੜਨਾ ਈਂ

ਹੇਠਾਂ ਅਸਾਂ ਨੇ ਇਸ਼ਕ ਦੀ ਅੱਗ ਬਾਲੀ,

ਉੱਪਰ ਰਖਿਆ ਦਿਲੇ ਦਾ ਕਾਹੜਨਾ ਈਂ

ਜਾਗ ! ਜਾਗ ਤੇ ਅੱਖੀਆਂ ਖੋਲ੍ਹ ਜ਼ਾਹਦ,

ਦਿਲ ਦੇ ਭਰਮ ਨੂੰ ਜੜ੍ਹੋਂ ਉਖਾੜਨਾ ਈਂ

ਕਿੰਨਾ ਭਖਦਾ ਹੈ ਇਸ਼ਕ ਦਾ ਮੈਖ਼ਾਨਾ,

ਇਹਦੀ ਅੱਗ ਨੇ ਦੂਈ ਨੂੰ ਸਾੜਨਾ ਈਂ

📝 ਸੋਧ ਲਈ ਭੇਜੋ