ਮੈਂ ਤਾਂ ਇਕ ਫ਼ਕੀਰ ਦਰਵੇਸ਼ ਹੋਇਆ,

ਮੇਰਾ ਵਾਸਤਾ ਸਿਰਫ਼ ਹੈ ਯਾਰ ਦੇ ਨਾਲ

ਫਾਹੇ ਲਾਉਣਾ ਜਨੇਊਆਂ ਤੇ ਤਸਬੀਆਂ ਨੂੰ,

ਕੋਈ ਗਰਜ਼ ਨਾ ਏਸ ਵਿਹਾਰ ਦੇ ਨਾਲ

ਊਨੀ ਚੋਗੇ ਦੇ ਹੇਠ ਹਜ਼ਾਰ ਫਿਤਨੇ,

ਵੇਖੇ ਕੋਈ ਜੇ ਜ਼ਰਾ ਵਿਚਾਰ ਦੇ ਨਾਲ

ਲਵਾਂ ਕਦੇ ਨਾ ਆਪਣੇ ਮੋਢਿਆਂ ਤੇ,

ਮੇਰਾ ਕੰਮ ਕੀ ਇਸ ਮੱਕਾਰ ਦੇ ਨਾਲ

📝 ਸੋਧ ਲਈ ਭੇਜੋ