ਮੇਰੇ ਮਿੱਤਰਾ ਏਸ ਮੈਖ਼ਾਨੇ ਦੇ ਵਿੱਚ,

ਤੇਰੇ ਪਹਿਲੂ ਵਿੱਚ ਚਾਹੀਦਾ ਯਾਰ ਹੋਵੇ

ਸਾਕੀ ਜੀਹਨੇ ਪਿਲਾਉਣੀ ਜਾਮ ਭਰ ਭਰ,

ਓਹ ਵੀ ਚਾਹੀਦਾ ਪਰੀ ਰੁਖ਼ਸਾਰ ਹੋਵੇ

ਹਾਰੀ ਸਾਰੀ ਦੀ ਇਹ ਤਕਦੀਰ ਕਿੱਥੇ ?

ਏਸ ਜਾਮ ਦੇ ਨਾਲ ਸਰਸ਼ਾਰ ਹੋਵੇ

ਏਸ ਜਾਮ ਵਿੱਚ ਕੁਲ ਜਹਾਨ ਛਲਕੇ,

ਦੌਲਤ ਇਹ ਤਾਂ ਸਦਾ ਬਹਾਰ ਹੋਵੇ

📝 ਸੋਧ ਲਈ ਭੇਜੋ