ਪੀ ਲੈ ਯਾਰ ਦੇ ਪਿਆਰ ਦੇ ਜਾਮ ਹਰ ਦਮ,

ਤੇਰਾ ਉਕ ਨਾ ਜਾਏ ਧਿਆਨ ਵੇਖੀਂ

ਦੋਂਹ ਦਿਨਾਂ ਦੀ ਆਰਜ਼ੀ ਜ਼ਿੰਦਗੀ ਲਈ,

ਵੇਚ ਦਈਂ ਨਾ ਦੀਨ ਈਮਾਨ ਵੇਖੀਂ

ਜਿਹੜੀ ਅੱਗ ਤੂੰ ਲਾਈ ਹੈ ਖ਼ਾਹਿਸ਼ਾਂ ਦੀ,

ਤੇਰੀ ਸਾੜ ਕੇ ਰਹੇ ਨਾ ਜਾਨ ਵੇਖੀਂ

ਏਸ ਅੱਗ ਨੂੰ ਜੇਕਰਾਂ ਨੱਪਿਆ ਨਾ,

ਮਚ ਪਏਗੀ ਵਾਂਗ ਤੂਫ਼ਾਨ ਵੇਖੀਂ

📝 ਸੋਧ ਲਈ ਭੇਜੋ