ਕਾਹਨੂੰ ਚੋਗਿਆਂ ਨਾਲ ਸਨੇਹ ਤੈਨੂੰ,

ਚੋਗ਼ੇ ਓਹੜਨਾ ਕੰਮ ਖਵਾਰੀਆਂ ਦਾ

ਫੋਕੀ ਸਮਝ ਲੈ ਇਹ ਪਰਹੇਜ਼ਗਾਰੀ,

ਦੂਜਾ ਨਾਉਂ ਹੈ ਇਹ ਮੱਕਾਰੀਆਂ ਦਾ

ਰਿਸ਼ਤਾ ਯਾਰ ਦੇ ਪਿਆਰ ਦਾ ਕਰੀਂ ਪੁਖ਼ਤਾ,

ਧਾਗਾ ਘੁੱਟ ਕੇ ਪਕੜ ਦਿਲਦਾਰੀਆਂ ਦਾ

ਮਕਰ ਤਸਬੀਆਂ, ਹੈਨ ਜਨੇਊ ਧੋਖਾ,

ਇੱਕ ਦੰਭ ਇਹ ਨੇ ਜ਼ਾਹਰਦਾਰੀਆਂ ਦਾ

📝 ਸੋਧ ਲਈ ਭੇਜੋ