ਦੁਨੀਆਂ ਸਾਥ ਅਧਵਾਟੇ ਹੀ ਛੱਡ ਜਾਏ,

ਆਖ਼ਰ ਤੱਕ ਨਾ ਕਿਸੇ ਦੀ ਯਾਰ ਹੋਵੇ

ਤੁਰ ਕੇ ਰੱਬ ਦੇ ਰਾਹ ਤੇ ਦੇਖ ਤਾਂ ਸਹੀ,

ਓਹੀ ਅੰਤ ਤੇਰਾ ਮਦਦਗਾਰ ਹੋਵੇ

ਜੇਕਰ ਓਸ ਟਿਕਾਣੇ ਤੇ ਪੁੱਜਣਾ ਈ,

ਜਿਥੇ ਵੱਸਦਾ ਤੇਰਾ ਦਿਲਦਾਰ ਹੋਵੇ

ਤੈਨੂੰ ਮੇਰਿਆ ਮਿੱਤਰਾ ਦੱਸਦਾ ਹਾਂ,

ਤੁਰ ਕੇ ਰੱਬ ਦੇ ਰਾਹ ਦੀਦਾਰ ਹੋਵੇ

📝 ਸੋਧ ਲਈ ਭੇਜੋ