ਮਨੋ ਕਾਮਨਾ ਜੇ ਇਹ ਹੈ ਤੇਰੀ,

ਨਾਲ ਠੋਕਰਾਂ ਜਾਨ ਨਾ ਤੰਗ ਹੋਵੇ

ਖ਼ੁਦੀ ਛੱਡ ਤੇ ਖ਼ੁਦੀ ਦਾ ਛੱਡ ਰਸਤਾ,

ਪੂਰੀ ਕਾਮਨਾ ਤੇਰੀ ਨਿਸੰਗ ਹੋਵੇ

ਓਹਦੇ ਅੱਗੇ ਨਾ ਕਦੇ ਹਥਿਆਰ ਸੁੱਟੀਂ,

ਤੇਰੇ ਦਿਲ ਦੀ ਜਿਹੜੀ ਉਮੰਗ ਹੋਵੇ

ਸਗੋਂ ਚਾਹੀਦਾ ਨਫ਼ਸ ਮਕਾਰ ਦੇ ਨਾਲ,

ਪੈਰ ਪੈਰ ਤੇ ਤੈਂਡੜੀ ਜੰਗ ਹੋਵੇ

📝 ਸੋਧ ਲਈ ਭੇਜੋ