ਅਸਲ ਵਿੱਚ ਖ਼ਿਆਲ ਤਦਬੀਰ ਦਾ ਜੋ,

ਤੇਰੇ ਪੈਰਾਂ ਨੂੰ ਬੱਝਿਆ ਭਾਰ ਹੋਵੇ

ਸਦਾ ਖ਼ਿਆਲ ਦੇ ਜੰਗਲਾਂ ਵਿੱਚ ਲੁਕਿਆ,

ਕੋਈ ਚਿੱਤਰਾ ਬੜਾ ਖ਼ੂੰਖਾਰ ਹੋਵੇ

ਜ਼ੋਰ ਨਾਲ ਤਕਦੀਰ ਤਦਬੀਰ ਦਾ ਕੀ,

ਭਾਵੇਂ ਕਿੰਨੀ ਓਹ ਤੇਜ਼ ਤਰਾਰ ਹੋਵੇ

ਇਸੇ ਕਾਰਨ ਤਦਬੀਰ ਤਕਦੀਰ ਦੇ ਵਿੱਚ,

ਵੇਖੀਂ ਕਦੇ ਨਾ ਜੰਗ ਪੈਕਾਰ ਹੋਵੇ

📝 ਸੋਧ ਲਈ ਭੇਜੋ