ਮੇਰੀ ਚਾਹ, ਗੁਲਾਬ ਦੇ ਫੁੱਲ ਵਰਗਾ,

ਬੁਝੇ ਦਿਲ ਤੇ ਨਵਾਂ ਨਿਖਾਰ ਹੋਵੇ

ਗਾਵੇ ਬੁਲਬੁਲ ਦੇ ਵਾਂਗਰ ਰੂਹ ਮੇਰੀ,

ਉਠਦੀ ਉਸ 'ਚੋਂ ਮਧੁਰ ਝੁਨਕਾਰ ਹੋਵੇ

ਮੇਰੀ ਚਾਹ ਹੈ ਮੌਸਮ ਖ਼ਿਜ਼ਾਂ ਦੇ ਵਿਚ,

ਮੇਰੇ ਲਈ ਬਹਾਰ ਬਹਾਰ ਹੋਵੇ

ਪਿਆ ਜਾਮ ਤੇ ਜਾਮ ਲੁਟਾਈ ਜਾਵਾਂ,

ਬੈਠਾ ਬਗ਼ਲ ਵਿਚ ਪਰੀ ਰੁਖ਼ਸਾਰ ਹੋਵੇ

📝 ਸੋਧ ਲਈ ਭੇਜੋ