ਆਸਾਂ ਲੰਮੀਆਂ ਗਾਫ਼ਿਲਾ ਦਿਲ ਅੰਦਰ,

ਕਾਹਨੂੰ ਬੰਨ੍ਹਦਾ ਅਤੇ ਸੰਭਾਲਦਾ ਏਂ ?

ਛੱਡ ਇਹਨਾਂ ਨੂੰ ਅਕਲ ਜੇ ਹਈ ਪੱਲੇ,

ਫਿਰ ਤੂੰ ਸੁਖ ਫਰਾਗ਼ਤਾਂ ਨਾਲ ਦਾ ਏਂ ?

ਤੇਰੇ ਉਮਰ ਦੇ ਬਾਗ਼ ਦੀ ਕੀ ਹਸਤੀ ?

ਝੂਠੇ ਵਹਿਮ ਕੀ ਦਿਲ ਵਿੱਚ ਪਾਲਦਾ ਏਂ

ਖ਼ਿਆਲੀ ਕਲੀ ਦੀ ਚਟਕ ਖ਼ੁਸ਼ਬੋ ਨਾਲੋਂ,

ਇਹਦੀ ਵਧ ਮਿਆਦ ਕੀ ਭਾਲਦਾ ਏਂ

📝 ਸੋਧ ਲਈ ਭੇਜੋ