ਭਾਵੇਂ ਏਸ ਜ਼ਮਾਨੇ ਦੀ ਸੋਚ ਉਲਟੀ,

ਨੇਕੀ ਸਮਝਿਆ ਜਾਏ ਗ਼ਰੂਰ ਏਥੇ

ਅਸਲ, ਸੱਚੀ ਵਡਿਆਈ ਤਾਂ ਆਜਜ਼ੀ ਹੈ,

ਭਾਵੇਂ ਲੋਕ ਨੇ ਏਸ ਤੋਂ ਦੂਰ ਏਥੇ

ਆਪਾ ਮਾਰਨ ਦੀ ਵੱਖਰੀ ਸ਼ਾਨ ਹੁੰਦੀ,

ਆਉਂਦਾ ਓਸ ਦਾ ਇੱਕ ਸਰੂਰ ਏਥੇ

ਪੱਥਰ ਕੁੱਟਿਆਂ ਰਗੜਿਆਂ ਬਣੇ ਸੁਰਮਾ,

ਬਖ਼ਸ਼ੇ ਅੱਖੀਆਂ ਨੂੰ ਜਿਹੜਾ ਨੂਰ ਏਥੇ

📝 ਸੋਧ ਲਈ ਭੇਜੋ