ਜਿਹੜੇ ਸ਼ਖ਼ਸ ਨੂੰ ਰੱਬ ਨੇ ਆਪ ਬਖ਼ਸ਼ੀ,

ਡੂੰਘੀ ਸੋਚ ਤੇ ਅਕਲ ਕਮਾਲ ਹੋਵੇ

ਓਹਦੀ ਸੋਚ ਅਣਹੋਣੀਆਂ ਨਾ ਸੋਚੇ,

ਪੈਕੇ ਔਝੜੇ ਨਹੀਂ ਪਾਮਾਲ ਹੋਵੇ

ਇੱਕ ਥਾਂ ਨਵੇਕਲਾ ਮੈਖ਼ਾਨੇ,

ਬੈਠਾ ਬੜੇ ਧਿਆਨ ਦੇ ਨਾਲ ਹੋਵੇ

ਓਹ ਵੇਖਦਾ ਸ਼ਮ੍ਹਾਂ ਤਾਂ ਇਕ ਬਲਦੀ,

ਰੌਸ਼ਨ ਓਸ ਤੋਂ ਲੱਖ ਖ਼ਿਆਲ ਹੋਵੇ

📝 ਸੋਧ ਲਈ ਭੇਜੋ