ਕਿੰਨੀ ਚੰਗੀ ਹੈ ਇਹ ਉਮੰਗ ਮੇਰੀ,

ਹਰ ਤਰਫ਼ ਹੀ ਖਿੜੀ ਗੁਲਜ਼ਾਰ ਹੋਵੇ

ਕਿਉਂ ਨਾ ਫੇਰ ਬਹਾਰ ਦੀ ਮੌਜ ਮਾਣਾਂ,

ਜਦੋਂ ਪਹਿਲੂ ਵਿਚ ਮੈਂਡੜਾ ਯਾਰ ਹੋਵੇ

ਜਦੋਂ ਕਦੋਂ ਵੀ ਮਿਲੇ ਮਹਿਬੂਬ ਮੇਰਾ,

ਓਸੇ ਵੇਲੇ ਬਹਾਰ, ਬਹਾਰ ਹੋਵੇ

ਮੌਸਮ ਭਾਵੇਂ ਖ਼ਿਜ਼ਾਂ ਦਾ ਲੱਖ ਹੋਵੇ,

ਮੇਰਾ ਦਿਲ ਪਰ ਪੁਰ ਬਹਾਰ ਹੋਵੇ

📝 ਸੋਧ ਲਈ ਭੇਜੋ