ਪਤਝੜ ਵਿੱਚ ਤੋਬਾ ਨੂੰ ਤੋੜਨਾ ਵੀ,

ਸਮਝ ਲੈਣਾ ਕਿ ਹੈ ਹਜ਼ਾਰ ਮੁਸ਼ਕਿਲ

ਸਾਕੀ, ਜਾਮ ਦੇ ਨਾਲ ਇਕਰਾਰ ਨਿਭਣਾ,

ਹੁੰਦਾ ਓਹ ਵੀ ਮੈਂਡੜੇ ਯਾਰ ਮੁਸ਼ਕਿਲ

ਪਤਝੜਾਂ ਵਿੱਚ ਜੇਕਰ 'ਬਹਾਰ' ਆਵੇ,

ਪਾਣਾ ਉਸ ਦਾ ਵੀ ਪਾਰਾਵਾਰ ਮੁਸ਼ਕਿਲ

ਤੋਬਾ ਤੋੜਨੀ ਫੇਰ ਹੈ ਬੜੀ ਔਖੀ,

ਤੋੜ ਚਾਹੜਨਾ ਬੜਾ ਇਕਰਾਰ ਮੁਸ਼ਕਿਲ

📝 ਸੋਧ ਲਈ ਭੇਜੋ